Religious Age ਤੇ Folk Age ਦੇ ਮੁਹਾਂਦਰੇ ਨੂੰ ਲਿਖਤੀ ਰੂਪ ਵਿਚ ਕਿਸੇ ਇਕ ਥਾਂ ਵੇਖਣਾ ਹੋਵੇ ਤਾਂ ਕਲਾਸੀਕਲ ਅਹਿਦ ਦੀ ਸ਼ਾਇਰੀ ਰਾਹੀਂ ਵੇਖਿਆ ਜਾ ਸਕਦਾ ਏ। ਏਸ ਮੁਹਾਂਦਰੇ ਦੇ ਰੰਗ ਰੂਪ ਤਾਂ ਕਿਸੇ ਹੱਦ ਤੱਕ ਕਾਇਮ ਦਾਇਮ ਰਹੇ ਪਰ ਵੇਲ਼ਾ ਲੰਘਣ ਦੇ ਨਾਲ਼ ਨਾਲ਼ ਨੈਣ ਨਕਸ਼ ਵੱਟਦੇ ਗਏ ।ਇਸੇ ਰਵਾਇਤ ਦੀ ਪਾਲਣਾ ਯੂਸੁਫ਼ ਪਰਵਾਜ਼ ਦੇ ਸ਼ਿਅਰੀ ਪੂਰ" ਅੱਖਰ ਅੱਖਰ ਬੋਲੇ" ਰਾਹੀਂ ਮਿਲਦੀ ਹੈ। ਨਵੀਂ ਪੰਜਾਬੀ ਸ਼ਾਇਰੀ ਵਿਚ ਅਦੋਕਾ ਤੇ ਅਜੋਕਾ ਤਖ਼ਲੀਕੀ ਧਾਰਾ ਨਾਲੋਂ ਨਾਲ਼ ਟੁਰਦੇ ਵਗਦੇ ਵਿਖਾਲੀ ਦਿੰਦੇ ਨੇਂ। ਜਿਸ ਵਿਚ ਅਸਰੀ ਸ਼ਊਰ ਦੀ ਝਲਕ ਵੀ ਏ। ਯੂਸੁਫ਼ ਪਰਵਾਜ਼ ਨੇ ਤਖ਼ਲੀਕੀ ਤਵਾਨਾਈ ਦਾ ਭਰਵਾਂ ਇਜ਼ਹਾਰ ਕੀਤਾ ਏ। ਉਨ੍ਹਾਂ ਦੀ ਸ਼ਾਇਰੀ ਲੋਕ ਸਾਂਝ ਮੇਲ ਦੀ ਸ਼ਾਇਰੀ ਏ ਜਿਹੜੀ ਅਜੋਕੇ ਮਸਲਿਆਂ ਨੂੰ ਉਘੇੜ ਦੀ ਨਜ਼ਰ ਆਉਂਦੀ ਏ। ਮੈਂ ਉਨ੍ਹਾਂ ਨੂੰ " ਅੱਖਰ ਅੱਖਰ ਬੋਲੇ" ਦੀ ਇਸ਼ਾਇਤ ਉੱਤੇ ਮੁਬਾਰਕੀ ਦਿੰਦਾ ਹਾਂ।
ਪ੍ਰੋਫ਼ੈਸਰ ਡਾਕਟਰ ਨਵੀਦ ਸ਼ਹਿਜ਼ਾਦ